ਪੈਕੇਜ ਦੀ ਜਾਂਚ ਕਰੋ

ਜੇ ਲੇਬਲ, ਪੈਕੇਜ, ਜਾਂ ਪੈਕੇਜ ਇਨਸਰਟ ਉੱਤੇ ਨਿਪਟਾਨ ਲਈ ਕੋਈ ਵਿਸ਼ੇਸ਼ ਹਿਦਾਇਤਾਂ ਹੁੰਦੀਆਂ ਹਨ, ਤਾਂ ਕਿਰਪਾ ਕਰਕੇ ਉਹਨਾਂ ਹਿਦਾਇਤਾਂ ਦਾ ਪਾਲਣ ਕਰੋ। ਕਿਸੇ ਵੀ ਦਵਾਈ ਨੂੰ ਸਿੰਕ ਜਾਂ ਸ਼ੌਚਾਲੇ ਵਿੱਚ ਫਲੱਸ਼ ਨਾ ਕਰੋ, ਜਦੋਂ ਤਕ ਪੈਕੇਜਿੰਗ ਉੱਤੇ ਜਾਣਕਾਰੀ ਤੁਹਾਨੂੰ ਵਿਸ਼ੇਸ਼ ਤੌਰ ‘ਤੇ ਅਜਿਹਾ ਕਰਨ ਦੀ ਹਿਦਾਇਤ ਨਹੀਂ ਦਿੰਦੀ।

Whatcom County ਅਣਵਰਤੇ, ਮਿਆਦ ਪੁੱਗ ਗਏ, ਜਾਂ ਦਵਾਈ-ਸਬੰਧੀ ਦੂਸ਼ਿਤ ਬੇਕਾਰ ਪਦਾਰਥਾਂ ਦਾ ਸੋਲਿਡ ਵੇਸਟ ਸਿਸਟਮ ਵਿੱਚ ਨਿਪਟਾਨ ਕਰਨ ਤੋਂ ਰੋਕਦੀ ਹੈ।

ਤੁਹਾਡੀ ਗੋਪਨੀਯਤਾ ਦੀ ਰੱਖਿਆ ਕਰਨ ਲਈ, ਮਰੀਜ਼ਾਂ ਨੂੰ ਬੇਲੋੜੀਆਂ ਦਵਾਈਆਂ ਦਾ ਨਿਪਟਾਨ ਕਰਨ ਤੋਂ ਪਹਿਲਾਂ ਦਵਾਈ ਦੇ ਲੇਬਲਾਂ ਜਾਂ ਪੈਕੇਜਿੰਗ ਤੋਂ ਸਾਰੀ ਨਿੱਜੀ ਤੌਰ ‘ਤੇ ਪਛਾਣ-ਯੋਗ ਜਾਣਕਾਰੀ ਨੂੰ ਹਟਾਉਣ ਲਈ ਯਾਦ ਕਰਾਇਆ ਜਾਂਦਾ ਹੈ।