ਸੁਵਿਧਾਜਨਕ ਟਿਕਾਣੇ

ਕਮਿਉਨਿਟੀ ਕਿਓਸਕ ਡ੍ਰੌਪ-ਔਫ ਸਾਈਟਾਂ ਮਰੀਜ਼ਾਂ ਨੂੰ ਮਿਆਦ ਪੁੱਗ ਗਈਆਂ ਜਾਂ ਬੇਲੋੜੀਆਂ ਦਵਾਈਆਂ ਦੇ ਸਹੀ ਨਿਪਟਾਨ ਲਈ ਸੁਵਿਧਾਜਨਕ ਸਥਾਨਾਂ ‘ਤੇ ਲਿਆਉਣ ਦੀ ਇਜਾਜ਼ਤ ਦਿੰਦੀਆਂ ਹਨ। ਨਿਵਾਸੀ ਮਿਆਦ ਪੁੱਗ ਗਈਆਂ ਜਾਂ ਬੇਲੋੜੀਆਂ ਦਵਾਈਆਂ ਲਈ ਇੱਕ ਮੇਲ-ਬੈਕ ਪੈਕੇਜ ਦੀ ਬੇਨਤੀ ਕਰਨ ਲਈ ਚੋਣਵੇਂ ਸਥਾਨਾਂ ‘ਤੇ ਵੀ ਜਾ ਸਕਦੇ ਹਨ।

ਦਵਾਈ

ਪ੍ਰਵਾਨਿਤ: ਕਿਸੇ ਵੀ ਖ਼ੁਰਾਕ ਦੇ ਰੂਪ ਵਿੱਚ ਦਵਾਈਆਂ, ਹੇਠਾਂ ਸਵੀਕਾਰ ਨਾ ਕੀਤੀਆਂ ਵਜੋਂ ਪਛਾਣੀਆਂ ਗਈਆਂ ਨੂੰ ਛੱਡ ਕੇ, ਉਹਨਾਂ ਦੇ ਅਸਲੀ ਡੱਬੇ ਜਾਂ ਸੀਲ ਕੀਤੇ ਥੈਲੇ ਵਿੱਚ।

ਪ੍ਰਵਾਨਿਤ ਨਹੀਂ: ਹਰਬਲ ਉਪਚਾਰ, ਵਿਟਾਮਿਨ, ਪੂਰਕ, ਕੋਸਮੈਟਿਕਸ, ਨਿੱਜੀ ਦੇਖਭਾਲ ਦੇ ਹੋਰ ਉਤਪਾਦ, ਮੈਡੀਕਲ ਉਪਕਰਣ, ਬੈਟਰੀਆਂ, ਮਰਕਰੀ-ਵਾਲੇ ਥਰਮਾਮੀਟਰ, ਸ਼ਾਰਪਸ, ਗੈਰ-ਕਾਨੂੰਨੀ ਦਵਾਈਆਂ, ਅਤੇ ਪਾਲਤੂ ਕੀਟਨਾਸ਼ਕ ਉਤਪਾਦ।

ਜੇ ਸੀਲ ਕੀਤੇ ਥੈਲੇ ਵਿੱਚ ਦਵਾਈਆਂ ਟ੍ਰਾਂਸਫਰ ਕਰ ਰਹੇ ਹੋ, ਕਿਰਪਾ ਕਰਕੇ ਬਾਕੀ ਪੈਕੇਜਿੰਗ ਨੂੰ ਰੀਸਾਈਕਿਲ ਕਰਨਾ ਪੱਕਾ ਕਰੋ।

ਸੁਵਿਧਾਜਨਕ ਸਥਾਨਾਂ ਨੂੰ ਲੱਭਣ ਲਈ, ਹੇਠਾਂ ਆਪਣਾ ਜ਼ਿਪ ਕੋਡ ਦਾਖ਼ਲ ਕਰੋ।