ਮੇਲ ਬੈਕ

ਦਵਾਈ ਦੀਆਂ ਮੇਲ-ਬੈਕ ਸੇਵਾਵਾਂ

ਮਿਆਦ ਪੁੱਗ ਗਈਆਂ ਜਾਂ ਬੇਲੋੜੀਆਂ ਦਵਾਈਆਂ ਲਈ ਮੇਲ-ਬੈਕ ਸੇਵਾਵਾਂ ਵੱਖਰੇ ਤੌਰ ਤੇ-ਯੋਗ ਬਣੇ ਅਤੇ/ਜਾਂ ਘਰ ਤਕ ਸੀਮਿਤ ਨਿਵਾਸੀ ਲਈ ਬੇਨਤੀ ਉੱਤੇ ਮੁਫ਼ਤ ਵਿੱਚ ਉਪਲਬਧ ਹੁੰਦੀਆਂ ਹਨ। ਮੇਲ-ਬੈਕ ਵਿਤਰਨ ਸਥਾਨ ਤੁਹਾਡੇ ਖੇਤਰ ਵਿੱਚ ਵੀ ਉਪਲਬਧ ਹੋ ਸਕਦੇ ਹਨ। ਕਿਸੇ ਵੀ ਖ਼ੁਰਾਕ ਦੇ ਰੂਪ ਵਿੱਚ ਦਵਾਈਆਂ, ਹੇਠਾਂ ਸਵੀਕਾਰ ਨਾ ਕੀਤੀਆਂ ਵਜੋਂ ਪਛਾਣੀਆਂ ਗਈਆਂ ਨੂੰ ਛੱਡ ਕੇ, ਉਹਨਾਂ ਦੇ ਅਸਲੀ ਡੱਬੇ ਜਾਂ ਸੀਲ ਕੀਤੇ ਥੈਲੇ ਵਿੱਚ। ਨਿਵਾਸੀਆਂ ਨੂੰ ਕੇਅਰਟੇਕਰ ਸੇਵਾਵਾਂ ਪ੍ਰਦਾਨ ਕਰ ਰਹੇ ਵਿਅਕਤੀ ਉਹਨਾਂ ਦੀ ਖਾਤਿਰ ਮੇਲ-ਬੈਕ ਪੈਕੇਜ ਲਈ ਬੇਨਤੀ ਵੀ ਕਰ ਸਕਦੇ ਹਨ।

ਨੋਟ ਕਰੋ: ਹੇਠ ਲਿਖੀਆਂ ਚੀਜ਼ਾਂ ਦਵਾਈ ਦੇ ਮੇਲ-ਬੈਕ ਲਿਫ਼ਾਫ਼ਿਆਂ ਵਿੱਚ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਹਨ: ਹਰਬਲ ਉਪਚਾਰ, ਵਿਟਾਮਿਨ, ਪੂਰਕ, ਕੋਸਮੈਟਿਕਸ, ਨਿੱਜੀ ਦੇਖਭਾਲ ਦੇ ਹੋਰ ਉਤਪਾਦ, ਮੈਡੀਕਲ ਉਪਕਰਣ, ਬੈਟਰੀਆਂ, ਮਰਕਰੀ-ਵਾਲੇ ਥਰਮਾਮੀਟਰ, ਸ਼ਾਰਪਸ, ਗੈਰ-ਕਾਨੂੰਨੀ ਦਵਾਈਆਂ, ਇਨਹੇਲਰ, ਅਤੇ ਪਾਲਤੂ ਜਾਨਵਰਾਂ ਲਈ ਕੀਟਨਾਸ਼ਕ ਉਤਪਾਦ।

ਜੇ ਸੀਲ ਕੀਤੇ ਥੈਲੇ ਵਿੱਚ ਦਵਾਈਆਂ ਟ੍ਰਾਂਸਫਰ ਕਰ ਰਹੇ ਹੋ, ਕਿਰਪਾ ਕਰਕੇ ਬਾਕੀ ਪੈਕੇਜਿੰਗ ਨੂੰ ਰੀਸਾਈਕਿਲ ਕਰਨਾ ਪੱਕਾ ਕਰੋ।

ਇਨਹੇਲਰ ਮੇਲ-ਬੈਕ ਸੇਵਾਵਾਂ

ਇਨਹੇਲਰਾਂ ਲਈ ਮੇਲ-ਬੈਕ ਸੇਵਾਵਾਂ, ਮੁਫ਼ਤ ਵਿੱਚ ਵੱਖਰੇ ਤੌਰ ਤੇ-ਯੋਗ ਬਣੇ ਅਤੇ/ਜਾਂ ਘਰ ਤਕ ਸੀਮਿਤ ਨਿਵਾਸੀ ਨੂੰ ਬੇਨਤੀ ਉੱਤੇ ਉਪਲਬਧ ਹੁੰਦੀਆਂ ਹਨ। ਨਿਵਾਸੀਆਂ ਨੂੰ ਕੇਅਰਟੇਕਰ ਸੇਵਾਵਾਂ ਪ੍ਰਦਾਨ ਕਰ ਰਹੇ ਵਿਅਕਤੀ ਉਹਨਾਂ ਦੀ ਖਾਤਿਰ ਮੇਲ-ਬੈਕ ਪੈਕੇਜ ਲਈ ਬੇਨਤੀ ਵੀ ਕਰ ਸਕਦੇ ਹਨ।

ਨੋਟ ਕਰੋ: ਸਿਰਫ਼ ਸਾਬੁਤ ਇਨਹੇਲਰਾਂ ਨੂੰ ਇਨਹੇਲਰ ਮੇਲ-ਬੈਕ ਪੈਕੇਜ ਵਿੱਚ ਉਹਨਾਂ ਦੇ ਅਸਲੀ ਡੱਬਿਆਂ ਵਿੱਚ ਰੱਖੋ। ਇਨਹੇਲਰ ਮੇਲ-ਬੈਕ ਪੈਕੇਜ ਸਿਰਫ਼ ਇਨਹੇਲਰਾਂ ਲਈ ਵਰਤੇ ਜਾ ਸਕਦੇ ਹਨ ਅਤੇ ਹੋਰ ਕਿਸਮ ਦੀਆਂ ਚੀਜ਼ਾਂ ਨੂੰ ਸਵੀਕਾਰ ਨਹੀਂ ਕਰ ਸਕਦੇ।

ਇੰਜੈਕਟਰ ਮੇਲ-ਬੈਕ ਸੇਵਾਵਾਂ

ਪਹਿਲਾਂ ਤੋਂ ਭਰੇ ਇੰਜੈਕਟਰ ਉਤਪਾਦਾਂ ਲਈ ਮੇਲ-ਬੈਕ ਸੇਵਾਵਾਂ ਸਾਰੇ ਨਿਵਾਸੀਆਂ ਲਈ ਬੇਨਤੀ ਕਰਨ 'ਤੇ ਉਪਲਬਧ ਹਨ ।

ਨੋਟ ਕਰੋ: ਇੰਜੈਕਟਰ ਮੇਲ-ਬੈਕ ਪੈਕੇਜਿਸ ਸਿਰਫ਼ ਪਹਿਲਾਂ ਤੋਂ ਭਰੇ ਇੰਜੈਕਟਰ ਉਤਪਾਦਾਂ ਲਈ ਵਰਤੇ ਜਾ ਸਕਦੇ ਹਨ ਅਤੇ ਇਨਹੇਲਰ ਜਾਂ ਹੋਰ ਕਿਸਮਾਂ ਦੀਆਂ ਬੇਲੋੜੀਆਂ ਦਵਾਈਆਂ ਜਾਂ ਚੀਜ਼ਾਂ ਦੇ ਨਾਲ ਵਰਤੇ ਨਹੀਂ ਜਾ ਸਕਦੇ।

ਪਹਿਲਾਂ ਤੋਂ ਭੁਗਤਾਨ ਕੀਤੇ, ਪਹਿਲਾਂ ਤੋਂ ਪਤਾ ਲਿਖੇ ਮੇਲ-ਬੈਕ ਪੈਕੇਜ ਦੀ ਬੇਨਤੀ ਕਰਨ ਲਈ, ਕਿਰਪਾ ਕਰਕੇ ਹੇਠਾਂ ਫਾਰਮ ਨੂੰ ਪੂਰਾ ਕਰੋ। ਨਿਪਟਾਨ ਲਈ ਹਿਦਾਇਤਾਂ ਸਾਰੀਆਂ ਮੇਲ-ਬੈਕ ਸੇਵਾਵਾਂ ਦੇ ਨਾਲ ਪ੍ਰਦਾਨ ਕੀਤੀਆਂ ਜਾਣਗੀਆਂ। ਹਰ ਕਿਸਮ ਦੇ ਮੇਲ-ਬੈਕ ਪੈਕੇਜ ਲਈ ਕਿਰਪਾ ਕਰਕੇ ਵੱਖਰੇ ਫਾਰਮ ਸਬਮਿਟ ਕਰੋ।

ਆਪਣੀ ਪੈਕੇਜ ਕਿਸਮ ਚੁਣੋ

ਤੁਹਾਨੂੰ ਕਿੰਨੇ ਪੈਕੇਜ ਚਾਹੀਦੇ ਹਨ?

ਸੰਪਰਕ ਜਾਣਕਾਰੀ

* ਲੋੜੀਂਦਾ ਖੇਤਰ
One or more fields have an error. Please check and try again.