ਨਿਵਾਸੀਆਂ ਲਈ ਵੈੱਬ ਸਾਈਟ ਅਤੇ ਕਾਲ ਸੈਂਟਰ ਨਿੱਜਤਾ ਨਿਯਮ ਅਤੇ ਸ਼ਰਤਾਂ

MED-Project ਤੁਹਾਡੀ ਨਿੱਜਤਾ ਨੂੰ ਮਹੱਤਵਪੂਰਨ ਮੰਨਦਾ ਹੈ। ਇਹ MED-Project ਦਾ ਜਨਤਕ ਸੁਰੱਖਿਆ ਨੀਤੀ ਖੁਲਾਸਾ ਬਿਆਨ ਦੱਸਦਾ ਹੈ ਕਿ ਜਦੋਂ ਤੁਸੀਂ medproject.org (“ਸਾਈਟ”) 'ਤੇ ਜਾਂਦੇ ਹੋ ਤਾਂ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇਕੱਤਰ ਕੀਤੀ ਜਾਂਦੀ ਹੈ, ਵਰਤੀ ਜਾਂਦੀ ਹੈ ਅਤੇ ਸਾਂਝੀ ਕੀਤੀ ਜਾਂਦੀ ਹੈ। ਸਾਈਟ ਦੀ ਮਾਲਕੀ ਅਤੇ ਨਿਯੰਤਰਣ ਇਹਨਾਂ ਦੇ ਕੋਲ ਹੈ:

MED-Project, LLC
1800 M Street NW, Suite 400
Washington, D.C. 20036

ਹੇਠ ਦਿੱਤੇ ਖੁਲਾਸੇ ਸਾਡੀ ਜਾਣਕਾਰੀ ਇਕੱਤਰ ਕਰਨ ਅਤੇ ਵਰਤਣ ਦੇ ਤਰੀਕਿਆਂ ਦਾ ਖੁਲਾਸਾ ਕਰਦੇ ਹਨ।

ਅਸੀਂ ਕਿਹੜੀ ਨਿੱਜੀ ਜਾਣਕਾਰੀ ਇਕੱਤਰ ਕਰਦੇ ਹਾਂ ਅਤੇ ਕਿਉਂ ਕਰਦੇ ਹਾਂ

ਜਦੋਂ ਤੁਸੀਂ ਸਾਈਟ 'ਤੇ ਜਾਂਦੇ ਹੋ, ਅਸੀਂ ਸਵੈਚਲਿਤ ਢੰਗ ਨਾਲ ਤੁਹਾਡੇ ਡਿਵਾਈਸ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ ਜਿਸ ਵਿੱਚ ਵੈੱਬ ਬ੍ਰਾਊਜ਼ਰ ਜਾਣਕਾਰੀ, IP ਪਤਾ, ਸਮਾਂ ਖੇਤਰ, ਅਤੇ ਤੁਹਾਡੇ ਡਿਵਾਈਸ 'ਤੇ ਸਥਾਪਤ ਕੁਝ ਕੂਕੀਜ਼ ਸ਼ਾਮਲ ਹਨ। ਅਸੀਂ ਇਸ ਸਵੈਚਲਿਤ ਤੌਰ 'ਤੇ ਇਕੱਤਰ ਕੀਤੀ ਜਾਣਕਾਰੀ ਨੂੰ "ਡਿਵਾਈਸ ਜਾਣਕਾਰੀ" ਕਹਿੰਦੇ ਹਾਂ।

ਅਸੀਂ ਡਿਵਾਈਸ ਜਾਣਕਾਰੀ ਨੂੰ ਹੇਠ ਲਿਖੀਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਇਕੱਤਰ ਕਰਦੇ ਹਾਂ:

 1. “ਕੂਕੀਜ਼” ਉਹ ਡੇਟਾ ਫ਼ਾਈਲਾਂ ਹਨ ਜੋ ਤੁਹਾਡੇ ਡਿਵਾਈਸ ਜਾਂ ਕੰਪਿਊਟਰ 'ਤੇ ਰੱਖੀਆਂ ਜਾਂਦੀਆਂ ਹਨ। ਕੂਕੀਜ਼ ਵਿੱਚ ਅਕਸਰ ਇੱਕ ਗੁਮਨਾਮ ਵਿਲੱਖਣ ਪਛਾਣਕਰਤਾ ਸ਼ਾਮਲ ਹੁੰਦਾ ਹੈ। ਕੂਕੀਜ਼ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ http://www.allaboutcookies.org 'ਤੇ ਜਾਓ।
 2. “ਲੌਗ ਫ਼ਾਈਲਾਂ” ਸਾਈਟ 'ਤੇ ਵਾਪਰ ਰਹੀਆਂ ਕਿਰਿਆਵਾਂ ਨੂੰ ਟ੍ਰੈਕ ਕਰਦੀਆਂ ਹਨ ਅਤੇ ਡੇਟਾ ਇਕੱਤਰ ਕਰਦੀਆਂ ਹਨ, ਜਿਸ ਵਿੱਚ IP ਪਤਾ, ਬ੍ਰਾਊਜ਼ਰ ਦੀ ਕਿਸਮ, ਇੰਟਰਨੈੱਟ ਸੇਵਾ ਪ੍ਰਦਾਤਾ, ਹਵਾਲਾ/ਨਿਕਾਸ ਪੰਨੇ ਅਤੇ ਤਾਰੀਖ/ਸਮਾਂ ਸਟੈਂਪ ਸ਼ਾਮਲ ਹਨ।
 3. “ਵੈੱਬ ਬੀਕਨ”, “ਟੈਗ” ਅਤੇ “ਪਿਕਸਲ” ਇਲੈਕਟ੍ਰਾਨਿਕ ਫ਼ਾਈਲਾਂ ਹਨ ਜੋ ਇਸ ਬਾਰੇ ਜਾਣਕਾਰੀ ਰਿਕਾਰਡ ਕਰਨ ਲਈ ਵਰਤੀਆਂ ਜਾਂਦੀਆਂ ਹਨ ਕਿ ਤੁਸੀਂ ਸਾਈਟ ਨੂੰ ਕਿਵੇਂ ਬ੍ਰਾਊਜ਼ ਕਰਦੇ ਹੋ।

ਜਦੋਂ ਤੁਸੀਂ ਸਾਡੀ ਸਾਈਟ ਵਿੱਚ ਲੌਗ-ਇਨ ਕਰਦੇ ਹੋ, ਕਿਸੇ ਲਿਫਾਫੇ ਦੀ ਬੇਨਤੀ ਕਰਦੇ ਹੋ ਜਾਂ ਬੇਨਤੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਾਂ ਕਿਸੇ ਲਿਫਾਫੇ ਬਾਰੇ ਸਾਡੇ ਕਾਲ ਸੈਂਟਰ ਨੂੰ ਕਾਲ ਕਰਦੇ ਹੋ, ਅਸੀਂ ਤੁਹਾਡੇ ਬਾਰੇ ਕੁਝ ਹੋਰ ਜਾਣਕਾਰੀ ਇਕੱਤਰ ਕਰਦੇ ਹਾਂ। ਇਸ ਵਿੱਚ ਤੁਹਾਡਾ ਨਾਮ, ਤੁਹਾਡਾ ਪਤਾ ਅਤੇ ਤੁਹਾਡੀ ਲੋੜ ਦੇ ਲਿਫਾਫੇ ਦੀ ਕਿਸਮ ਸ਼ਾਮਲ ਹੈ। ਸਿੱਟੇ ਵਜੋਂ, ਅਸੀਂ ਇਹ ਵੀ ਇਕੱਤਰ ਕਰਦੇ ਹਾਂ:

 • ਤੁਹਾਡੇ ਆਰਡਰ ਦੀ ਮਿਤੀ
 • ਲਿਫਾਫਾ ਟ੍ਰੈਕਿੰਗ ਨੰਬਰ
 • ਭੇਜਣ ਦੀਆਂ ਤਾਰੀਖਾਂ
 • ਲਿਫਾਫਾ-ਪ੍ਰਾਪਤ ਹੋਣ ਦੀਆਂ ਮਿਤੀਆਂ
 • ਨਸ਼ਟ ਕੀਤੇ ਜਾਣ ਲਈ ਲਿਫਾਫੇ ਦੀ ਸਮੱਗਰੀ ਬਾਰੇ ਜਾਣਕਾਰੀ।

ਇਸ ਨੀਤੀ ਦੇ ਉਦੇਸ਼ਾਂ ਲਈ, ਉਪਰੋਕਤ ਜਾਣਕਾਰੀ ਨੂੰ "ਆਰਡਰ ਜਾਣਕਾਰੀ" ਕਿਹਾ ਜਾਂਦਾ ਹੈ।

ਇਸ ਨਿੱਜਤਾ ਨੀਤੀ ਵਿੱਚ ਜ਼ਿਕਰ ਕੀਤੀ ਗਈ "ਨਿੱਜੀ ਜਾਣਕਾਰੀ" ਵਿੱਚ ਡਿਵਾਈਸ ਦੀ ਜਾਣਕਾਰੀ ਅਤੇ ਆਰਡਰ ਦੀ ਜਾਣਕਾਰੀ ਦੋਵੇਂ ਸ਼ਾਮਲ ਹਨ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਵਰਤਦੇ ਹਾਂ

ਸਾਡੇ ਦੁਆਰਾ ਇਕੱਤਰ ਕੀਤੀ ਜਾਂਦੀ ਡਿਵਾਈਸ ਜਾਣਕਾਰੀ ਸਾਡੀ ਸਾਈਟ ਨੂੰ ਬਿਹਤਰ ਬਣਾਉਣ ਅਤੇ ਅਨੁਕੂਲ ਬਣਾਉਣ ਲਈ ਵਰਤੀ ਜਾਂਦੀ ਹੈ। ਉਦਾਹਰਣ ਲਈ, ਡਿਵਾਈਸ ਜਾਣਕਾਰੀ ਇਸ ਬਾਰੇ ਵਿਸ਼ਲੇਸ਼ਣ ਤਿਆਰ ਕਰਨ ਵਿੱਚ ਸਾਡੀ ਸਹਾਇਤਾ ਕਰ ਸਕਦੀ ਹੈ ਕਿ ਸਾਡੇ ਗਾਹਕ ਸਾਈਟ ਨੂੰ ਕਿਵੇਂ ਬ੍ਰਾਊਜ਼ ਕਰਦੇ ਹਨ ਅਤੇ ਕਿਵੇਂ ਇਸ ਨਾਲ ਅੰਤਰਕਿਰਿਆ ਕਰਦੇ ਹਨ ਅਤੇ ਸਾਡੀ ਮਾਰਕੀਟਿੰਗ ਅਤੇ ਵਿਗਿਆਪਨ ਮੁਹਿੰਮਾਂ ਦੀ ਸਫਲਤਾ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਦੀ ਹੈ। ਅਸੀਂ ਸੰਭਾਵੀ ਜੋਖਮ ਅਤੇ ਧੋਖਾਧੜੀ ਲਈ ਜਾਂਚ ਕਰਨ ਵਾਸਤੇ ਡਿਵਾਈਸ ਜਾਣਕਾਰੀ ਦੀ ਵਰਤੋਂ ਕਰਦੇ ਹਾਂ (ਉਦਾਹਰਨ ਵਜੋਂ, ਤੁਹਾਡਾ IP ਪਤਾ)।

ਸਾਡੇ ਦੁਆਰਾ ਇਕੱਤਰ ਕੀਤੀ ਜਾਂਦੀ ਆਰਡਰ ਜਾਣਕਾਰੀ ਸਾਈਟ ਰਾਹੀਂ ਦਿੱਤੇ ਗਏ ਕਿਸੇ ਵੀ ਆਰਡਰ ਨੂੰ ਪੂਰਾ ਕਰਨ ਲਈ ਵਰਤੀ ਜਾਂਦੀ ਹੈ, ਜਿਸ ਵਿੱਚ ਸ਼ਿਪਿੰਗ ਦਾ ਪ੍ਰਬੰਧ ਕਰਨਾ, ਤੁਹਾਨੂੰ ਇਨਵੋਇਸ ਅਤੇ/ਜਾਂ ਆਰਡਰ ਦੀ ਪੁਸ਼ਟੀਕਰਨ ਪ੍ਰਦਾਨ ਕਰਨਾ ਅਤੇ ਤੁਹਾਨੂੰ ਟਰੈਕਿੰਗ ਜਾਣਕਾਰੀ ਪ੍ਰਦਾਨ ਕਰਨਾ ਸ਼ਾਮਲ ਹੈ।

ਆਰਡਰ ਜਾਣਕਾਰੀ ਨੂੰ ਹੇਠਾਂ ਲਿਖੇ ਲਈ ਵਰਤਿਆ ਜਾਂਦਾ ਹੈ:

 • ਤੁਹਾਡੇ ਨਾਲ ਸੰਚਾਰ ਕਰਨਾ;
 • ਤੁਹਾਨੂੰ ਸਾਡੇ ਪ੍ਰੋਗਰਾਮ ਦੁਆਰਾ ਕਵਰ ਕੀਤੀਆਂ ਜਾਂਦੀਆਂ ਅਣਚਾਹੀਆਂ ਦਵਾਈਆਂ ਜਾਂ ਤਿੱਖੀਆਂ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਨਿਪਟਾਰਾ ਕਰਨਾ ਚਾਹੁੰਦੇ ਹੋ, ਲਈ ਵਾਪਸੀ ਮੇਲਰ ਭੇਜਣੇ;
 • ਸੰਭਾਵੀ ਜੋਖਮ ਜਾਂ ਧੋਖਾਧੜੀ ਲਈ ਆਰਡਰਾਂ ਦ ਜਾਂਚ ਕਰਨੀ; ਅਤੇ
 • ਤੁਹਾਨੂੰ ਸਾਡੀ ਸੇਵਾਵਾਂ ਨਾਲ ਸੰਬੰਧਿਤ ਜਾਣਕਾਰੀ ਜਾਂ ਪ੍ਰਚਾਰ ਮੁਹੱਈਆ ਕਰਨਾ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਸਾਂਝਾ ਕਰਦੇ ਹਾਂ

ਅਸੀਂ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਅਤੇ ਆਪਣਾ ਕਾਰੋਬਾਰ ਚਲਾਉਣ ਲਈ ਤੁਹਾਡੀ ਨਿੱਜੀ ਜਾਣਕਾਰੀ ਤੀਜੀ ਧਿਰ ਨਾਲ ਸਾਂਝਾ ਕਰ ਸਕਦੇ ਹਾਂ। ਅਸੀਂ ਹੇਠ ਲਿਖੀਆਂ ਸ਼੍ਰੇਣੀਆਂ ਤੋਂ ਨਿੱਜੀ ਜਾਣਕਾਰੀ ਨੂੰ ਤੀਜੀ ਧਿਰ ਨਾਲ ਸਾਂਝਾ ਕਰ ਸਕਦੇ ਹਾਂ:

 • ਰਾਜ ਅਤੇ ਕਾਉਂਟੀ ਦੀਆਂ ਸਰਕਾਰੀ ਸੰਸਥਾਵਾਂ, ਜਿਵੇਂ ਕਿ ਡਿਪਾਰਟਮੈਂਟ ਆਫ ਹੈਲਥ;
 • ਫਾਰਮਾਸਿਉਟੀਕਲ ਕੰਪਨੀਆਂ; ਅਤੇ
 • ਆਪਰੇਸ਼ਨ ਫੁਲਫਿਲਮੈਂਟ ਵੈਂਡਰ: ਵਾਧੂ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ, ਜਿਵੇਂ ਜ਼ਰੂਰੀ ਹੋਵੇ, ਲਾਗੂ ਰਾਜ, ਸਥਾਨਕ, ਜਾਂ ਸੰਘੀ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਸਾਂਝਾ ਕਰਾਂਗੇ। ਉਦਾਹਰਨ ਲਈ, ਅਸੀਂ ਤੁਹਾਡੀ ਜਾਣਕਾਰੀ ਨੂੰ ਕਿਸੇ ਸੰਮਨ, ਤਲਾਸ਼ੀ ਵਾਰੰਟ, ਜਾਂ ਸਾਨੂੰ ਪ੍ਰਾਪਤ ਹੋਈ ਜਾਣਕਾਰੀ ਲਈ ਹੋਰ ਕਾਨੂੰਨੀ ਬੇਨਤੀ ਦਾ ਜਵਾਬ ਦੇਣ, ਜਾਂ ਸਾਡੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਕਰਨ ਲਈ ਸਾਂਝਾ ਕਰ ਸਕਦੇ ਹਾਂ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਸਟੋਰ ਕਰਦੇ ਹਾਂ

MED-Project ਤੁਹਾਡੀ ਨਿੱਜੀ ਜਾਣਕਾਰੀ ਨੂੰ ਧਿਆਨ ਨਾਲ ਅਤੇ ਲੋੜੀਂਦੀ ਵਿਚਾਰਸ਼ੀਲਤਾ ਨਾਲ ਸਟੋਰ ਕਰਦਾ ਹੈ। ਅਸੀਂ ਨਿੱਜੀ ਜਾਣਕਾਰੀ ਨੂੰ ਏਨਕ੍ਰਿਪਟ ਕਰਕੇ ਕਿਸੇ ਸੁਰੱਖਿਅਤ, ਕੇਂਦਰੀ ਤੌਰ 'ਤੇ ਪ੍ਰਬੰਧਿਤ ਕਲਾਉਡ-ਅਧਾਰਿਤ ਸਰਵਰ 'ਤੇ ਸਟੋਰ ਕਰਦੇ ਹਾਂ।

ਇਸ ਨੀਤੀ ਵਿੱਚ ਤਬਦੀਲੀਆਂ

MED-Project ਸਾਡੀਆਂ ਵਿਧੀਆਂ ਵਿੱਚ ਤਬਦੀਲੀਆਂ ਨੂੰ ਪ੍ਰਤਿਬਿੰਬਤ ਕਰਨ, ਜਾਂ ਜਿਵੇਂ ਕਾਨੂੰਨ ਦੁਆਰਾ ਲੋੜੀਂਦਾ ਹੋਵੇ, ਸਮੇਂ-ਸਮੇਂ 'ਤੇ ਇਸ ਨੀਤੀ ਨੂੰ ਅੱਪਡੇਟ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ। MED-Project ਕਿਸੇ ਵੀ ਤਬਦੀਲੀਆਂ ਕੀਤੇ ਜਾਣ ਦੇ ਬਾਅਦ ਤੁਹਾਡੇ ਦੁਆਰਾ ਸਾਈਟ ਦੀ ਨਿਰੰਤਰ ਵਰਤੋਂ ਨੂੰ ਇਸ ਨੀਤੀ ਦੇ ਸੰਬੰਧ ਵਿੱਚ ਤਬਦੀਲੀਆਂ ਲਈ ਤੁਹਾਡੀ ਸਵੀਕਾਰਤਾ ਅਤੇ ਸਹਿਮਤੀ ਮੰਨਦਾ ਹੈ।

ਸਾਡੇ ਨਾਲ ਸੰਪਰਕ ਕਰੋ

ਸਾਡੀਆਂ ਨਿੱਜਤਾ ਵਿਧੀਆਂ ਬਾਰੇ ਵਧੇਰੇ ਜਾਣਕਾਰੀ ਲਈ, ਜੇ ਤੁਹਾਡੇ ਕੋਈ ਪ੍ਰਸ਼ਨ ਹਨ, ਜਾਂ ਜੇ ਤੁਸੀਂ ਕੋਈ ਸ਼ਿਕਾਇਤ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਹੇਠਾਂ ਦਿੱਤੇ ਵੇਰਵਿਆਂ ਦੀ ਵਰਤੋਂ ਕਰਕੇ ਡਾਕ ਰਾਹੀਂ ਸਾਡੇ ਨਾਲ ਸੰਪਰਕ ਕਰੋ:

MED-Project, LLC
1800 M Street NW, Suite 400
Washington, D.C. 20036